Entertainment

ਇਸ ਵੈਲੇਨਟਾਈਨ ਦੀਪਕ ਅਰੋੜਾ ਦਾ ਗੀਤ ‘ਸਰੂਰ’ ਪਿਆਰ ਕਰਨ ਵਾਲਿਆਂ ਨੂੰ ਸਮਰਪਿਤ

ਚੰਡੀਗੜ੍ਹ, 14 ਫਰਵਰੀ 2020, ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਅਤੇ ਹਰ ਵਾਰ ਅਸੀਂ ਇੰਡਸਟਰੀ ਵਿੱਚ ਉੱਭਰ ਰਹੇ ਨਵੇਂ ਕਲਾਕਾਰਾਂ ਬਾਰੇ ਸੁਣਦੇ ਹਾਂ ਅਤੇ ਇਹਨਾਂ ਵਿੱਚੋਂ ਕੁਝ ਬੜੇ ਥੋੜੇ ਸਮੇਂ ਵਿੱਚ ਲੋਕਾਂ ਦੇ ਦਿਲਾਂ ਉੱਤੇ ਰਾਜ਼ ਕਰਨ ਲੱਗਦੇ ਹਨ।

ਲੋਕਾਂ ਦੇ ਮਨੋਰੰਜਨ ਲਈ ਆਪਣੀ ਯਾਤਰਾ ਦੀ ਸ਼ੁਰੂਆਤ ਕਰਨ ਲਈ ਤਿਆਰ ਇਕ ਨਵਾਂ ਗਾਇਕ ਹੈ ਜੋ ਉਸ ਦੇ ਨਵੇਂ ਗਾਣੇ ਲਈ ਸੱਚਮੁੱਚ ਉਤਸ਼ਾਹਤ ਹੈ। ਇਹ ਨਵਾਂ ਗਾਇਕ ਦੀਪਕ ਅਰੋੜਾ ਹੈ।

ਦੀਪਕ ਅਰੋੜਾ ਆਪਣਾ ਪਹਿਲਾ ਗੀਤ ‘ਸਰੂਰ’ ਲੈ ਕੇ ਆ ਰਹੇ ਹਨ। ਇਸ ਨੂੰ ਸ਼ੀਪਾ ਨੇ ਲਿਖਿਆ ਹੈ, ਗਾਣੇ ਨੂੰ ਮਿਊਜ਼ਿਕ ਐਲ ਐਲ ਬੀਟਸ ਨੇ ਦਿੱਤਾ ਹੈ। ਗਾਣੇ ਦੀ ਆਫੀਸ਼ੀਅਲ ਵੀਡੀਓ ਬੌਬੀ ਬਾਜਵਾ ਨੇ ਡਾਇਰੈਕਟ ਕੀਤੀ ਹੈ। ਇਸ ਗਾਣੇ ਨੂੰ ਡੀਰਿਕਾਰਡਸ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ ਇਸ ਗਾਣੇ ਨੂੰ ਪ੍ਰੋਡਿਊਸ ਕਰ ਰਹੇ ਹਨ। ਨਿਤਜ਼ ਭਾਰਦਵਾਜ, ਦੀਪਕ ਅਰੋੜਾ, ਆਰਤੀ ਸ਼ਰਮਾ, ਹਰਦੇਵ ਕਪੂਰ, ਗੁਰਲੀਨ ਕਪੂਰ ਅਤੇ ਐਲੀ ਗੀਤ ਦੇ ਕਲਾਕਾਰ ਹਨ ਅਤੇ ਬਾਲ ਕਲਾਕਾਰ ਕਵੀਸ਼ ਕਪੂਰ ਹਨ।

ਆਪਣੇ ਪਹਿਲੇ ਗਾਣੇ ਬਾਰੇ ਗੱਲ ਕਰਦਿਆਂ ਦੀਪਕ ਅਰੋੜਾ ਨੇ ਕਿਹਾ, “ਮੈਂ ਹਮੇਸ਼ਾ ਗਾਇਕ ਬਣਨਾ ਚਾਹੁੰਦਾ ਸੀ ਅਤੇ ਇਹ ਮੇਰਾ ਜਨੂੰਨ ਹੈ। ਮੈਂ ਅੱਜ ਬਹੁਤ ਉਤਸ਼ਾਹਿਤ ਅਤੇ ਖੁਸ਼ ਹਾਂ।  ਪਿਆਰ ਦਾ ਮੌਸਮ ਹੋਣ ਕਰਕੇ, ਮੈਂ ਆਪਣੀ ਟੀਮ ਦੇ ਨਾਲ ਮਿਲ ਕੇ ਇਸ ਸਮੇਂ ਦੌਰਾਨ ਇਸ ਗੀਤ ਨੂੰ ਜਾਰੀ ਕਰਨ ਬਾਰੇ ਸੋਚਿਆ। ਸਾਰੀ ਟੀਮ ਨੇ ਗਾਣੇ ਲਈ ਬਹੁਤ ਸਖਤ ਮਿਹਨਤ ਕੀਤੀ ਹੈ ਅਤੇ ਮੈਂ ਉਮੀਦ ਕਰ ਰਿਹਾ ਹਾਂ ਕਿ ਜਨਤਾ ਸਾਡੀ ਮਿਹਨਤ ਦੀ ਸ਼ਲਾਘਾ ਕਰੇਗੀ।”

ਗਾਣੇ ਦੇ ਨਿਰਮਾਤਾ, ਦਲੇਰ ਮਹਿੰਦੀ ਨੇ ਕਿਹਾ, “ਦਿਨੋਂ ਦਿਨ ਵਧ ਰਹੀ ਇੰਡਸਟਰੀ ਵਿਚ ਮੈਂ ਨਵੇਂ ਕਲਾਕਾਰਾਂ ਨੂੰ ਮੌਕਾ ਦੇਣ ਨੂੰ ਸਹੀ ਸਮਝਦਾ ਹਾਂ। ਨਵੀਂ ਪ੍ਰਤਿਭਾ ਨੂੰ ਵਧਾਉਣਾ ਹਮੇਸ਼ਾਂ ਇਕ ਚੁਣੌਤੀ ਹੁੰਦੀ ਹੈ ਪਰ ਜੇ ਸਹੀ ਦਿਸ਼ਾ ਦਿੱਤੀ ਜਾਵੇ ਤਾ ਪਰ ਉਹਨਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਦੀਪਕ ਇਕ ਮਿਹਨਤੀ ਗਾਇਕ ਹੈ ਅਤੇ ਇਸ ਗਾਣੇ ਲਈ ਵੀ ਦੀਪਕ ਨੇ ਬਹੁਤ ਮਿਹਨਤ ਕੀਤੀ ਹੈ। ਸਾਨੂੰ ਲੋਕਾਂ ਤੋਂ ਸਕਾਰਾਤਮਕ ਹੁੰਗਾਰਾ ਮਿਲਣ ਦੀ ਉਮੀਦ ਹੈ।”

ਸਰੂਰ ਡੀਰਿਕਾਰਡਸ ਦੇ ਆਫੀਸ਼ੀਅਲ ਚੈਨਲ ਤੇ ਰਿਲੀਜ਼ ਹੋ ਗਿਆ ਹੈ।

newsonline

Recent Posts

Bharat Petroleum Reports its Highest Ever Annual Profit of Rs. 26,674 Crores, Board Recommends Issue of Bonus Shares & Final Dividend

The Board has recommended issue of bonus shares in the ratio of one equity share…

2 mins ago

Nurse Shoba From Thrissur Honoured with Global Award By International Cleft Care NGO Smile Train

Smile Train, the world's largest cleft-focused NGO, honoured Sister Shoba Lonappan, Head Nurse, Female Surgery…

17 mins ago

Relux Electric Secures Rs. 250 Crore Project Funding for Expanding its Network of Hyper Charging Stations in South India’s Highways

To utilize the fund to create 20 new hyper charging stations within the next 8…

17 mins ago

Khyaal and CaratLane Partner to Introduce Innovative Digital Gold Investment Offerings for Seniors

Khyaal, Indias number one app for senior citizens announces a strategic partnership with CaratLane, to…

2 hours ago

Malabar Gold and Diamonds Receives Prestigious Legal Era – Indian Legal Award

Malabar Gold and Diamonds, the worlds 6th largest jewellery group and ranked 19th in Deloittes…

2 hours ago

Arvind Kejriwal Interim Bail Plea..Supreme Court

The Supreme Court Friday granted interim bail to Delhi Chief Minister Arvind Kejriwal till June…

3 hours ago