State News

ਮੋਹਾਲੀ ਪੁਲਸ ਮੇਰੀ ਜ਼ਮੀਨ ਹੜੱਪਣ ਵਿੱਚ ਕਰ ਰਹੀ ਹੈ ਸਾਬਕਾ ਡੀਜੀਪੀ ਸੰਜੀਵ ਗੁਪਤਾ ਦੀ ਮਦਦ – ਗਰਜਾ ਸਿੰਘ

ਮੋਹਾਲੀ ਪੁਲਸ ਮੇਰੀ ਜ਼ਮੀਨ ਹੜੱਪਣ ਵਿੱਚ ਕਰ ਰਹੀ ਹੈ ਸਾਬਕਾ ਡੀਜੀਪੀ ਸੰਜੀਵ ਗੁਪਤਾ ਦੀ ਮਦਦ - ਗਰਜਾ ਸਿੰਘ

ਗਰਜਾ ਸਿੰਘ ਨੇ ਅਦਾਲਤ ਦੇ ਹੁਕਮਾਂ ਦੀ ਅਣਦੇਖੀ ਕੀਤੀ - ਸਾਬਕਾ ਡੀਜੀਪੀ ਸੰਜੀਵ ਗੁਪਤਾ।

ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਸੰਜੀਵ ਗੁਪਤਾ ਉੱਤੇ ਪਿੰਡ ਨਵਾਂ ਗਰਾਉਂ ਦੇ ਕਿਸਾਨ ਗਰਜਾ ਸਿੰਘ ਨੇ ਦੋਸ਼ ਲਗਾਏ ਨੇ ਕਿ ਕਿ ਉਹ ਉਸ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦਾ ਹੈ |

ਪ੍ਰੈੱਸ ਕਲੱਬ ਮੁਹਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਰਜਾ ਸਿੰਘ ਨੇ ਕਿਹਾ ਕਿ ਉਸਦੀ ਨਵਾਂ ਗਰਾਉਂ ਵਿੱਚ ਸੋ ਏਕੜ ਸਾਂਝੇ ਮੁਸ਼ਤਰਕੇ ਵਿੱਚ 7 ੲੇਕੜ੍  ਜ਼ਮੀਨ ਵਿੱਚ ਹੈ .. ਜਿਸ ਉੱਤੇ ਸਾਬਕਾ ਪੁਲਸ ਅਧਿਕਾਰੀ ਸੰਜੀਵ ਗੁਪਤਾ ਨਜ਼ਾਇਜ ਕਬਜ਼ੇ ਦੀ ਕੋਸ਼ਿਸ਼ ਕਰ ਰਿਹਾ ਹੈ …ਜਦੋਂ ਉਸ ਨੇ ਕਬਜ਼ੇ ਦਾ ਵਿਰੋਧ ਕੀਤਾ ਤਾਂ ਉਲਟਾ ਉਸ ਖਿਲਾਫ ਹੀ ਪੁਲਸ ਤੋਂ ਕੇਸ ਕਰਵਾ ਦਿੱਤਾ |

ਗਰਜਾ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਸ ਮੁਖੀ ਦਿਨਕਰ ਗੁਪਤਾ ਤੋਂ ਮੰਗ ਕੀਤੀ ਹੈ ਕਿ ਉਸ ਦੀ ਜ਼ਮੀਨ ਪੁਲਿਸ ਅਧਿਕਾਰੀ ਤੋਂ ਬਚਾਈ ਜਾਵੇ |

ਦੂਜੇ ਪਾਸੇ ਐਕਸ ਡੀਜੀਪੀ ਸੰਜੀਵ ਗੁਪਤਾ ਨੇ ਇਸ ਪੂਰੇ ਮਾਮਲੇ ਸਬੰਧੀ ਬੋਲਦੇ ਹੋਏ ਕਿਹਾ ਕਿ ਇਹ ਇਹ ਪੂਰਾ ਮਾਮਲਾ ਕੋਰਟ ਅਧੀਨ ਹੈ ਅਤੇ ਇਸ ਦੀ ਕੱਲ੍ਹ ਨੂੰ ਸੁਣਵਾਈ ਵੀ ਹੈ ਪ੍ਰੰਤੂ ਇਸ ਸਭ ਦੇ ਬਾਵਜੂਦ ਕੋਰਟ ਦੇ ਆਦੇਸ਼ ਸੁਣਨ ਤੋਂ ਪਹਿਲਾਂ ਹੀ ਕਰਜ਼ਾ ਸਿੰਘ ਨੇ ਕੋਰਟ ਦੀ ਤੌਹੀਨ ਕੀਤੀ ਹੈ । ਉਨ੍ਹਾਂ ਦੱਸਿਆ ਕਿ ਕੋਰਟ ਦੇ ਸਟੇਅ ਆਰਡਰ ਦੇ ਮੁਤਾਬਿਕ ਉੱਥੇ ਕੋਈ ਵੀ ਨਵੀਂ ਕੰਸਟਰਕਸ਼ਨ ਨਹੀਂ ਹੋ ਸਕਦੀ , ਜਦੋਂ ਕਿ ਪੁਰਾਣੀ ਕੀਤੀ ਹੋਈ ਕੰਸਟਰਕਸ਼ਨ ਉੱਤੇ ਉਨ੍ਹਾਂ ਦਾ ਹੱਕ ਹੈ । 

ਇਸ ਲਈ ਉਨ੍ਹਾਂ ਨੇ ਆਪਣੀ ਅੱਠ ਏਕੜ ਜ਼ਮੀਨ ਉੱਤੇ  ਟੁੱਟੇ ਹੋਏ ਗੇਟ ਨੂੰ ਹੀ ਠੀਕ ਕਰਕੇ ਲਗਵਾਇਆ ਹੈ ਕੋਈ ਨਵੀਂ ਕੰਸਟਰਕਸ਼ਨ ਨਹੀਂ ਕੀਤੀ । ਉਨ੍ਹਾਂ ਕਿਹਾ ਕਿ ਬੇਸ਼ੱਕ ਗਰਜਾ ਸਿੰਘ ਨੇ ਬੇਸ਼ੱਕ  ਪ੍ਰੈੱਸ ਕਾਨਫਰੰਸ ਕਰਕੇ ਬਕਾਇਦਾ ਉਨ੍ਹਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ , ਪ੍ਰੰਤੂ ਉਹ ਕੱਲ ਨੂੰ ਆਉਣ ਵਾਲੇ ਕੋਰਟ ਦੇ ਨਵੇਂ ਆਦੇਸ਼ਾਂ ਦੀ ਉਡੀਕ ਕਰਨਗੇ ਅਤੇ ਉਸ ਤੋਂ ਬਾਅਦ ਹੀ ਗਰਜਾ ਸਿੰਘ ਖਿਲਾਫ ਕੀ ਕਾਰਵਾਈ ਕਰਨੀ ਹੈ ਇਸ ਦਾ ਫੈਸਲਾ ਲੈਣਗੇ ।

newsonline

Recent Posts

Shobhaa De and Masoom Minawala Inspire Women’s Empowerment at YFLO’s Unveiling of ‘Unleashing Mind – Body – Soul’ Series

Renowned author Shobhaa De and influential social media figure Masoom Minawala took center stage at…

11 mins ago

Pangea – The Global Village: Breaking Records of Collaboration on an Online Space

Elpro International School, Chinchwad and Hinjewadi in partnership with Skillsphere hosted a two-day virtual conference,…

1 hour ago

Bajaj Markets Facilitates Easy Home Loan Balance Transfers

Bajaj Markets enables borrowers to apply for a home loan balance transfer facility on its…

2 hours ago

Demystifying Varicose Veins: Sri Ramakrishna Hospital’s Vascular Specialists Illuminate the Path to Effective Management

Dispelling misconceptions surrounding varicose veins, experts at Sri Ramakrishna Hospital delve into the conditions nuances,…

2 hours ago

ब्याह-शादी की तरह मतदाताओं को भेजे जाएंगे निमंत्रण पत्र – अनुराग अग्रवाल |

लोकसभा आम चुनाव-2024 में हरियाणा में अधिक से अधिक मतदान सुनिश्चित करने के लिए हरियाणा…

3 hours ago

ईवीएम पर विपक्ष फिर बेनक़ाब, सुप्रीम कोर्ट के फ़ैसले का स्वागत – अनुराग सिंह ठाकुर |

केंद्रीय सूचना एवं प्रसारण और युवा एवं खेल मामलों के मंत्री श्री अनुराग सिंह ठाकुर…

4 hours ago